Instagram ਉੱਤੇ ਛਾਇਆ 1 ਸਾਲ ਦੇ ਸ਼ੈਫ ਦਾ ਜਲਵਾ

ਕੁੱਝ ਮਹੀਨਿਆਂ ਵਿੱਚ Instagram 'ਤੇ ਬਣ ਗਏ 24 ਲੱਖ ਫਾਲੋਅਰਸ
ਪੀ ਟੀ ਟੀਮ

ਪੀ ਟੀ ਟੀਮ

‘ਸ਼ੈਫ ਕੋਬੇ’ ਦੇ ਨਾਮ ਵਜੋਂ ਮਸ਼ਹੂਰ ਇੱਕ ਛੋਟੇ ਬੱਚੇ ਨੇ ਅਕਾਊਂਟ ਖੋਲ੍ਹਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ Instagram ਉੱਤੇ 24 ਲੱਖ ਤੋਂ ਜ਼ਿਆਦਾ ਫਾਲੋਅਰਸ ਬਣਾ ਲਏ ਹਨ। ਕੋਵਿਡ-19 ਕਾਰਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੋਏ ਲਾਕਡਾਊਨ ਦੌਰਾਨ ਨੈੱਟਿਜ਼ੇਨ ਇਸ ਛੋਟੇ ਬੱਚੇ ਦੇ ਵੀਡੀਓ ਦੇਖਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ।

ਇੰਸਟਾ ਹੈਂਡਲ ਕੋਬੇ ਈਟਸ ਨਿਸ਼ਚਿਤ ਰੂਪ ਵਿਚ ਬੱਚੇ ਦੇ ਮਾਤਾ-ਪਿਤਾ ਦੁਆਰਾ ਮੈਨੇਜ ਕੀਤਾ ਜਾਂਦਾ ਹੈ, ਕਿਉਂਕਿ ਇਹ ਇੰਸਟਾ ਸਟਾਰ ਕੇਵਲ ਇੱਕ ਸਾਲ ਦਾ ਹੈ। ਇਸ ਅਕਾਊਂਟ ਦੀ ਬਾਇਓ ਵਿੱਚ ਲਿਖਿਆ ਹੈ ਕਿ ‘ਸ਼ੈਫ ਕੋਬੇ’ ਰਸੋਈ ਵਿੱਚ ਖਾਣਾ ਬਣਾਉਣਾ, ਖਾਣਾ ਅਤੇ ਲੱਭਣਾ ਪਸੰਦ ਕਰਦਾ ਹੈ।

 

View this post on Instagram

 

Boy was this pizza ugly, but it sure did taste good! Anything topped with cheese gets 5 stars from me! 🍕💥

A post shared by KOBE EATS (@kobe_yn) on


ਇਹ ਸ਼ੈਫ ਬਟਰ ਚਿਕਨ ਅਤੇ ਨਾਨ ਤੋਂ ਲੈ ਕੇ ਮੈਕ ਅਤੇ ਚੀਜ ਤਕ ਵੱਖ-ਵੱਖ ਤਰ੍ਹਾਂ ਦੇ ਵਿਅੰਜਨਾਂ ਲਈ Instagram ‘ਤੇ ਸਿਖਲਾਈ ਦਿੰਦਾ ਹੈ। 20 ਮਈ ਨੂੰ ਪੋਸਟ ਕੀਤੇ ਗਏ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਮੈਂ ਆਪਣੀ ਮਾਂ ਦੇ ਨਾਲ ਬਟਰ ਚਿਕਨ ਅਤੇ ਨਾਨ ਬਣਾਇਆ! ਉਨ੍ਹਾਂ ਨੇ ਇਸ ਵਿੱਚ ਬਹੁਤ ਮਦਦ ਕੀਤੀ ਕਿਉਂਕਿ ਇਸ ਵਿੱਚ ਚੁੱਲ੍ਹੇ ਦਾ ਬਹੁਤ ਕੰਮ ਹੁੰਦਾ ਹੈ.. ਮੈਂ ਕੁੱਝ ਗਲਤੀਆਂ ਕੀਤੀਆਂ ਪਰ ਉਹ ਸਭ ਠੀਕ ਹੈ, ਇਸ ਨੂੰ ਬਣਾਉਣ ਵਿੱਚ ਬਹੁਤ ਮਜ਼ਾ ਆਇਆ!!! ਮੈਨੂੰ ਵਿਸ਼ੇਸ਼ ਰੂਪ ਵਿੱਚ ਉਹ ਹਿੱਸਾ ਬਹੁਤ ਪਸੰਦ ਆਇਆ ਜਿੱਥੇ ਮੈਂ ਨਾਨ ਖਾਧਾ ਸੀ। ਮੈਨੂੰ ਨਾਨ ਬਹੁਤ ਪਸੰਦ ਹੈ।”


Instagram ‘ਤੇ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਅਤੇ ਇਸ ਉੱਤੇ 7,800 ਤੋਂ ਜ਼ਿਆਦਾ ਟਿੱਪਣੀਆਂ ਮਿਲੀਆਂ। ਇੱਕ ਫਾਲੋਅਰ ਨੇ ਲਿਖਿਆ, “ਮੈਨੂੰ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਕਦੇ ਨਹੀਂ ਚੱਖਦਾ, ਜਦੋਂ ਕਿ ਉਹ ਬਹੁਤ ਪਿਆਰਾ ਹੈ ਅਤੇ ਇੱਕ ਕੈਂਡੀ ਦੀ ਤਰ੍ਹਾਂ ਹੈ।” ਇੱਕ ਹੋਰ ਫਾਲੋਅਰ ਨੇ ਇਸ ਬੇਬੀ ਸ਼ੈਫ ਨੂੰ ਪੁੱਛਿਆ ਕਿ “ਕੀ ਉਹ ਕੁੱਝ ਇੰਡੋਨੇਸ਼ੀਨ ਭੋਜਨ ਬਣਾ ਸਕਦਾ ਹੈ।”

6 ਦਿਨ ਪਹਿਲਾਂ ਪੋਸਟ ਕੀਤੀ ਵੀਡੀਓ ‘ਚ ਇਹ ਆਪਣੀ ਮਾਂ ਲਈ ਸਮੂਦੀ ਬਣਾ ਰਿਹਾ ਹੈ। ਪੋਸਟ ‘ਚ ਲਿਖਿਆ ਹੈ “ਮੈਂ ਕੇਵਲ ਖਾਣਾ ਹੀ ਨਹੀਂ ਬਣਾਉਂਦਾ, ਬਲਕਿ ਮੈਂ ਆਪਣੀ ਮੰਮੀ ਲਈ ਰੋਜ਼ ਪ੍ਰੋਟੀਨ ਸਮੂਦੀ ਵੀ ਬਣਾਉਂਦਾ ਹਾਂ। ਥੋੜ੍ਹਾ ਖਿਲਾਰਾ ਪੈ ਜਾਂਦਾ ਹੈ, ਪਰ ਮੇਰੀ ਮਾਂ ਬੁਰਾ ਨਹੀਂ ਮਨਾਉਂਦੀ। ਇਸ ‘ਚ ਮੇਰਾ ਪਸੰਦੀਦਾ ਹਿੱਸਾ ਹੈ ਕਿ ਮੈਨੂੰ peanut butter ਚੱਖਣ ਨੂੰ ਮਿਲਦਾ ਹੈ।”


ਇਸ ਵੀਡੀਓ ਨੂੰ ਹਾਲੇ ਤਕ 9 ਲੱਖ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ ਅਤੇ 2500 ਤੋਂ ਜ਼ਿਆਦਾ ਲੋਕਾਂ ਨੇ ਇਸ ਪੋਸਟ ਤੇ ਕੁਮੈਂਟ ਕੀਤੇ ਹਨ।

CNN ਦੀ ਇੱਕ ਰਿਪੋਰਟ ਦੇ ਅਨੁਸਾਰ, ‘ਬੱਚੇ ਦੀ ਮਾਂ ਨੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰਨ ਲਈ ਰਸੋਈ ਵਿੱਚ ਉਸ ਦੇ ਵੀਡਿਓਜ਼ ਰਿਕਾਰਡ ਕਰਨੇ ਸ਼ੁਰੂ ਕੀਤੇ ਸਨ। ਕੋਬੇ ਈਟਸ ਨੇ ਫਰਵਰੀ ਦੇ ਅੰਤ ਵਿੱਚ ਇੰਸਟਾਗ੍ਰਾਮ ਉੱਤੇ ਐਂਟਰੀ ਲਈ ਸੀ ਅਤੇ 15 ਅਪ੍ਰੈਲ ਤਕ ਇਸ ਦੇ ਲੱਗਭੱਗ 200 ਫਾਲੋਅਰ ਸਨ ਅਤੇ ਫਿਰ ਇਹ ਅਚਾਨਕ ਮਸ਼ਹੂਰ ਹੋ ਗਿਆ।’

ਕੋਬੇ ਦੀ ਮਾਂ ਐਸ਼ਲੇ ਵਿਆਨ ਨੇ ਸੀਐੱਨਐੱਨ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਅਤੇ ਕੋਬੇ ਦੇ ਪਿਤਾ ਨੂੰ ਇਹ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਕਿ ਉਨ੍ਹਾਂ ਦਾ ਬੇਟਾ ਦੁਨੀਆ ਭਰ ਵਿੱਚ ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਲਿਆ ਰਿਹਾ ਹੈ, ਖਾਸ ਕਰ ਕੇ ਅਜਿਹੇ ਸਮੇਂ ‘ਚ ਜਦੋਂ ਇਸ ਦੀ ਬਹੁਤ ਲੋੜ ਹੈ।

ਪੀ ਟੀ ਟੀਮ

ਪੀ ਟੀ ਟੀਮ

punjabtodaynews@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024