ਸ਼੍ਰੋਮਣੀ ਅਕਾਲੀ ਦਲ ਬਨਾਮ ਪੰਜਾਬੋਂ ਬਾਹਰ ਦੇ ਸਿੱਖ

ਜਸਵੰਤ ਸਿੰਘ ਅਜੀਤ

ਜਸਵੰਤ ਸਿੰਘ ਅਜੀਤ

ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਹੱਥਾਂ ਵਿੱਚ ਰਹੀ ਤਦ ਤਕ ਉਨ੍ਹਾਂ ਨੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਇਹ ਅਜ਼ਾਦੀ ਦਿੱਤੀ ਰਖੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹਿ ਕੇ ਵੀ ਆਪਣੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਆਪਣੇ ਹਿੱਤਾਂ ਨੂੰ ਮੁੱਖ ਰਖਦਿਆਂ ਆਪਣੀ ਰਾਜਸੀ ਰਣਨੀਤੀ ਘੜ ਅਤੇ ਉਸਨੂੰ ਅਪਣਾਈ ਰੱਖ ਸਕਦੇ ਹਨ। ਜਿਸਦਾ ਨਤੀਜਾ ਇਹ ਹੋਇਆ ਕਿ ਸਮੁੱਚਾ ਸਿੱਖ-ਜਗਤ (ਪੰਜਾਬ ਤੇ ਪੰਜਾਬੋਂ ਬਾਹਰ ਵਸਦੇ ਸਿੱਖ) ਇੱਕ ਮੁੱਠ ਹੋ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਆਪਣੇ ਹਿੱਤਾਂ ਲਈ ਸੰਘਰਸ਼ ਕਰਦਾ ਰਿਹਾ।

ਪੰਜਾਬੋਂ ਬਾਹਰ ਵਸਦੇ ਕੇਵਲ ਸਿੱਖਾਂ ਨੇ ਹੀ ਨਹੀਂ, ਸਗੋਂ ਸਮੁੱਚੇ ਰੂਪ ਪੰਜਾਬੀਆਂ (ਕਿਉਂਕਿ ਪੰਜਾਬ ਤੋਂ ਬਾਹਰ ਦੇ ਕਈ ਹਿਸਿਆਂ ਵਿੱਚ ਗੈਰ-ਸਿੱਖ ਪੰਜਾਬੀਆਂ ਨੂੰ ਵੀ ਸਿੱਖ ਹੀ ਸਮਝਿਆ ਜਾਂਦਾ ਹੈ) ਨੇ ਉਸਦੇ ਹਰ ਅੰਦੋਲਨ (ਮੋਰਚੇ) ਵਿੱਚ ਨਾ ਕੇਵਲ ਵੱਧ-ਚੜ੍ਹ ਕੇ ਗ੍ਰਿਫਤਾਰੀਆਂ ਦੇਣ ਵਿੱਚ ਹੀ ਹਿੱਸਾ ਪਾਇਆ, ਸਗੋਂ ਖੁਲ੍ਹੇ ਦਿੱਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਰਥਿਕ ਸਹਾਇਤਾ ਵੀ ਪਹੁੰਚਾਈ।

ਸ਼੍ਰੋਮਣੀ ਅਕਾਲੀ ਦਲ
ਮਾਸਟਰ ਤਾਰਾ ਸਿੰਘ

ਪ੍ਰੰਤੂ ਉਨ੍ਹਾਂ ਤੋਂ ਬਾਅਦ ਜਿਸ ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲੀ, ਉਸਦੀ ਇਹੀ ਕੋਸ਼ਿਸ਼ ਰਹੀ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖ ਵੀ ਉਹੀ ਨੀਤੀ ਅਪਣਾ ਕੇ ਚੱਲਣ, ਜੋ ਉਨ੍ਹਾਂ ਨੇ ਪੰਜਾਬ ਵਿੱਚ ਆਪਣੇ ਰਾਜਸੀ ਹਿੱਤਾਂ ਨੂੰ ਮੁੱਖ ਰਖ ਕੇ ਅਪਣਾਈ ਹੋਈ ਹੈ। ਜਿਸਦਾ ਨਤੀਜਾ ਇਹ ਹੋਇਆ ਕਿ ਪੰਜਾਬੋਂ ਬਾਹਰ ਦੇ ਹਰ ਰਾਜ ਵਿੱਚ ਵਸਦੇ ਸਿੱਖ ਧੜਿਆਂ ਵਿੱਚ ਅਜਿਹੇ ਵੰਡੇ ਗਏ ਕਿ ਅੱਜ ਤਕ ਉਨ੍ਹਾਂ ਵਿੱਚ ਉਹ ਏਕਤਾ ਨਹੀਂ ਹੋ ਸਕੀ ਜੋ ਮਾਸਟਰ ਤਾਰਾ ਸਿੰਘ ਦੇ ਸਮੇਂ ਦੌਰਾਨ ਵੇਖਣ ਨੂੰ ਮਿਲਦੀ ਰਹੀ ਸੀ।

ਕੀ ਪੰਜਾਬੋਂ ਬਾਹਰ ਵਸਦੇ ਸਿੱਖ ਲਾਵਾਰਸ ਹੋ ਗਏ ਨੇ?

ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਨੇ ਪੰਜਾਬੋਂ ਬਾਹਰ ਵਸਦੇ ਸਿੱਖਾਂ ਦੀ ਵਰਤਮਾਨ ਦਸ਼ਾ ਦਾ ਅਧਿਐਨ ਕਰਦਿਆਂ ਕਿਹਾ ਕਿ ਇਉਂ ਜਾਪਦਾ ਹੈ, ਜਿਵੇਂ ਪੰਜਾਬ ਤੋਂ ਬਾਹਰ ਵਸਦੇ ਸਿੱਖ, ਆਪਣੇ ਪਾਸ ਕੋਈ ਜ਼ਿਮੇਂਦਾਰ ਤੇ ੳਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ, ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਲਈ, ਸਿੱਖ ਲੀਡਰਸ਼ਿਪ ਨਾ ਹੋਣ ਕਾਰਣ ਬਹੁਤ ਹੀ ਚਿੰਤਾ-ਗ੍ਰਸਤ ਤੇ ਦੁਬਿਧਾ ਵਿੱਚ ਫਸੇ ਹੋਏ ਹਨ।

ਉਹ ਇਸ ਗਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਅਤੇ ਚਿੰਤਤ ਹਨ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਤੋਂ ਬਾਅਦ ਉਨ੍ਹਾਂ ਨੂੰ ਅੱਜ ਤਕ ਕੋਈ ਵੀ ਅਜਿਹਾ ਆਗੂ ਨਹੀਂ ਮਿਲ ਸਕਿਆ, ਜੋ ਬਦਲ ਰਹੇ ਸਮੇਂ ਦੇ ਹਾਲਾਤ ਕਾਰਣ ਦੇਸ਼ ਵਿੱਚ ਹੋ ਰਹੀ ਰਾਜਸੀ ਉਥਲ-ਪੁਥਲ ਦੇ ਚਲਦਿਆਂ, ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਾਨਕ ਰਾਜਸੀ ਹਾਲਾਤ ਵਿੱਚ ਆ ਰਹੀਆਂ ਤਬਦੀਲੀਆਂ ਦੀ ਘੋਖ ਕਰ, ਉਨ੍ਹਾਂ ਦੇ ਕਾਰਣ, ਸਾਰੇ ਰਾਜਾਂ ਵਿੱਚ ਵਸਦੇ ਆਮ ਸਿੱਖਾਂ ਨੂੰ ਜਿਨ੍ਹਾਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਹਲ ਕਰਵਾਉਣ ਵਿੱਚ ਉਨ੍ਹਾਂ ਨੂੰ ਸਹਿਯੋਗ ਦੇਵੇ ਅਤੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਸਕੇ।

ਜਸਟਿਸ ਸੋਢੀ ਦਾ ਮੰਨਣਾ ਹੈ ਕਿ ਅੱਜ ਉਨ੍ਹਾਂ ਦੀ ਇਹ ਸੋਚ ਬਣ ਗਈ ਹੋਈ ਹੈ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਤੋਂ ਬਾਅਦ ਪੰਜਾਬ ਦੇ ਅਕਾਲੀ ਆਗੂਆਂ ਵਲੋਂ ਸੰਬੰਧਤ ਰਾਜਾਂ ਦੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਉਨ੍ਹਾਂ ਨੂੰ ਅਗਵਾਈ ਦੇਣ ਦੀ ਬਜਾਏ, ਉਨ੍ਹਾਂ ਨੂੰ ਪੰਜਾਬ ਅਧਾਰਤ ਆਪਣੇ ਹਿੱਤਾਂ ਅਨੁਸਾਰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਹਿੱਤਾਂ ਨੂੰ ਨਜ਼ਰ-ਅੰਦਾਜ਼ ਕਰ, ਉਨ੍ਹਾਂ ਦੀ ਕੀਮਤ ’ਤੇ ਪੰਜਾਬ ਵਿਚਲੇ ਉਨ੍ਹਾਂ (ਅਕਾਲੀਆਂ) ਦੇ ਹਿੱਤਾਂ ਦੇ ਅਧਾਰ ’ਤੇ ਉਨ੍ਹਾਂ ਵਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਦਾ ਹੀ ਅਨੁਸਰਣ ਕਰਨ।

ਪੰਜਾਬ ਦੇ ਅਕਾਲੀ ਆਗੂਆਂ ਨੇ ਕਦੀ ਵੀ ਨਾ ਤਾਂ ਇਹ ਮਹਿਸੂਸ ਕੀਤਾ ਅਤੇ ਨਾ ਹੀ ਇਹ ਸੋਚਣ ਤੇ ਸਮਝਣ ਦੀ ਕੌਸ਼ਿਸ਼ ਕੀਤੀ ਕਿ ਸਮੇਂ ਦੇ ਨਾਲ ਦੇਸ਼ ਦੇ ਰਾਜਸੀ ਹਾਲਾਤ ਇਤਨੇ ਬਦਲ ਚੁਕੇ ਹੋਏ ਹਨ ਕਿ ਪੰਜਾਬ ਤੋਂ ਬਾਹਰ ਦੇ ਹਰ ਰਾਜ ਦੇ ਸਥਾਨਕ ਰਾਜਸੀ ਹਾਲਾਤ ਇੱਕ-ਦੂਜੇ ਨਾਲ ਬਿਲਕੁਲ ਹੀ ਮੇਲ ਨਹੀਂ ਖਾ ਰਹੇ। ਜਿਸ ਕਾਰਣ, ਹਰ ਰਾਜ ਦੇ ਸਥਾਨਕ ਹਾਲਾਤ ਅਨੁਸਾਰ ਪੈਦ ਹੋ ਰਹੀਆਂ ਸਮੱਸਿਆਵਾਂ ਆਪੋ-ਆਪਣੀਆਂ ਹਨ, ਜਿਨ੍ਹਾਂ ਨੂੰ ਲੈ ਕੇ, ਉਨ੍ਹਾਂ ਰਾਜਾਂ ਦੇ ਸਿੱਖਾਂ ਤੇ ਦੂਸਰੇ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਸ ਕਾਰਣ ਉਹ ਮਹਿਸੂਸ ਕਰਨ ’ਤੇ ਮਜਬੂਰ ਹੋ ਜਾਂਦੇ ਹਨ ਕਿ ਇਨ੍ਹਾਂ ਮੁਸ਼ਕਲਾਂ ਤੋਂ ਉਨ੍ਹਾਂ ਨੂੰ ਉਹੀ ਆਗੂ ਉਭਾਰ ਸਕਦਾ ਹੈ, ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਥਾਨਕ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ, ਉਨ੍ਹਾਂ ਦੇ ਹੱਲ ਦੇ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਸਮਰੱਥਾ ਰਖਦਾ ਹੋਵੇ। ਕਈ ਦਹਾਕਿਆਂ ਤੋਂ ਚੱਲੀ ਆ ਰਹੀ, ਉਨ੍ਹਾਂ ਦੀ ਇਹ ਅਜਿਹੀ ਲੋੜ ਹੈ, ਜੋ ਪੂਰਿਆਂ ਨਹੀਂ ਹੋ ਪਾ ਰਹੀ।

ਸ਼੍ਰੋਮਣੀ ਅਕਾਲੀ ਦਲ ਰਾਜਨੀਤੀ ਵਿੱਚ ਨਕਾਰਾਤਮਕਤਾ

ਨਕਾਰਾਤਮਕਤਾ, ਸਮੁੱਚੇ ਰੂਪ ਵਿੱਚ ਅੱਜ ਦੀ ਅਕਾਲੀ ਰਾਜਨੀਤੀ ਦਾ ਇੱਕ ਅਜਿਹਾ ਦੁਖਾਂਤ ਬਣ ਗਿਆ ਹੋਇਆ ਹੈ, ਕਿ ਜਿਸ ਤੋਂ ਨਾ ਤਾਂ ਕਿਸੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਨਾ ਹੀ ਕਿਸੇ ਦੀ ਰਾਜਨੀਤੀ ਮੁਕਤ ਹੋ ਸਕਦੀ ਹੈ! ਇਹ ਦਾਅਵਾ ਕਿਸੇ ਹੋਰ ਨੇ ਨਹੀਂ, ਸਗੋਂ ਇੱਕ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂ ਨੇ ਨਿਜੀ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਇਹ ਵੀ ਮੰਨਿਆ ਕਿ ਹਾਲਾਂਕਿ ਅੱਜ-ਕਲ ਰਾਜਨੀਤੀ ਦੇ ਖੇਤਰ ਵਿੱਚ ਹਾਲਾਤ ਹੀ ਕੁਝ ਅਜਿਹੇ ਬਣ ਗਏ ਹੋਏ ਹਨ ਕਿ ਨਕਾਰਾਤਮਕਤਾ ਦੀ ਇਸ ਦਲਦਲ ਭਰੀ ਰਾਜਨੀਤੀ ਵਿੱਚ ਨਾ ਕੇਵਲ ਅਕਾਲੀ ਦਲ ਹੀ, ਸਗੋਂ ਦੇਸ਼ ਦੀਆਂ ਦੂਸਰੀਆਂ ਰਾਜਸੀ ਪਾਰਟੀਆਂ ਵੀ ਇਤਨੀ ਬੁਰੀ ਤਰ੍ਹਾਂ ਗਲ-ਗਲ ਤਕ ਖੁੱਬ ਚੁਕੀਆਂ ਹਨ ਕਿ ਉਨ੍ਹਾਂ ਦਾ ਇਸ ਦਲਦਲ ਵਿੱਚੋਂ ਨਿਕਲ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ।

ਫਿਰ ਵੀ ਅਕਾਲੀ ਰਾਜਨੀਤੀ ਵਿੱਚ ਇਸ ਨਕਾਰਾਤਮਕਤਾ ਦਾ ਪ੍ਰਵੇਸ਼ ਇਸ ਕਰਕੇ ਚੁਬਦਾ ਹੈ, ਕਿਉਂਕਿ ਇਸਦੀ ਸਥਾਪਨਾ ਇੱਕ ਰਾਜਸੀ ਪਾਰਟੀ ਦੇ ਰੂਪ ਵਿੱਚ ਨਹੀਂ ਕੀਤੀ ਗਈ, ਸਗੋਂ ਇਸਦਾ ਉਦੇਸ਼ ਧਾਰਮਕ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਾਣ ਅਤੇ ਧਾਰਮਕ ਸੰਸਥਾਵਾਂ ਵਿੱਚ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਹਾਲ ਰੱਖਣ ਵਿੱਚ ਸਹਿਯੋਗ ਕਰਨਾ ਮਿਥਿਆ ਗਿਆ ਸੀ। ਪ੍ਰੰਤੂ ਅੱਜ ਜਿਸ ਰੂਪ ਵਿੱਚ ਅਕਾਲੀ ਦਲ ਵਿਚਰ ਰਹੇ ਹਨ, ਉਸ ਤੋਂ ਇਓਂ ਜਾਪਦਾ ਹੈ, ਜਿਵੇਂ ਨਕਾਰਾਤਮਕਤਾ, ਅਕਾਲੀ ਦਲਾਂ ਦੀ ਨੀਤੀ ਦੀਆਂ ਜੜਾਂ ਤਕ ਵਿੱਚ ਇਸ ਤਰ੍ਹਾਂ ਰਚ-ਮਿਚ ਗਈ ਹੋਈ ਹੈ, ਕਿ ਜਿਸ ਤੋਂ ਛੁਟਕਾਰਾ ਹਾਸਲ ਕਰ ਪਾਣਾ, ਉਨ੍ਹਾਂ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ ਹੋਇਆ।

…ਅਤੇ ਅੰਤ ਵਿੱਚ

ਇੱਥੇ ਇੱਕ ਘਟਨਾ ਦਾ ਜ਼ਿਕਰ ਜ਼ਰੂਰੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਇਲਾਹਬਾਦ ਆਏ ਸਨ। ਉਸ ਸਮੇਂ ਚੰਦਰਸ਼ੇਖਰ ਸਮਾਜਵਾਦੀ ਸਨ ਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਖੂਫੀਆ ਤੰਤਰ ਨੇ ਪੰਡਿਤ ਨਹਿਰੂ ਨੂੰ ਦਸਿਆ ਕਿ ਕੁਝ ਲੜਕੇ ਤੁਹਾਡਾ ਵਿਰੋਧ ਕਰਨ ਵਾਲੇ ਹਨ। ਪੁਲਿਸ ਉਨ੍ਹਾਂ ਨੂੰ ਰਾਤ ਨੂੰ ਹੀ ਪਕੜ ਲਵੇਗੀ।

ਨਹਿਰੂ ਨੇ ਪੁਲਿਸ ਨੂੰ ਮਨ੍ਹਾ ਕਰ ਦਿੱਤਾ ਕਿ ਉਹ ਉਨ੍ਹਾਂ ਲੜਕਿਆਂ ਨੂੰ ਗ੍ਰਿਫਤਾਰ ਨਾ ਕਰੇ। ਰਾਤੀਂ ਦੋ ਵਜੇ ਜਦੋਂ ਪੰਡਿਤ ਨਹਿਰੂ ਅਨੰਦ ਭਵਨ ਵਿੱਚ ਸਉਂ ਰਹੇ ਸਨ, ਬਾਹਰ ਗੇਟ ਤੇ ਅਚਾਨਕ ਹੀ ਜ਼ੋਰਦਾਰ ਨਾਹਰੇ ਲਗਣ ਲਗੇ। ਪੰਡਿਤ ਨਹਿਰੂ ਦੀ ਨੀਂਦ ਖੁਲ੍ਹ ਗਈ। ਉਹ ਉੱਠ, ਗੇਟ ਤੇ ਆ ਗਏ। ਨਾਹਰੇ ਲਾ ਰਹੇ ਲੋਕਾਂ ਨੂੰ ਉਹ ਅੰਦਰ ਬੁਲਾ ਕੇ ਲੈ ਗਏ, ਉਨ੍ਹਾਂ ਨਾਲ ਗਲ-ਬਾਤ ਕੀਤੀ। ਸਾਰੇ ਸ਼ਾਂਤ ਹੋ ਗਏ।

ਪੰਡਿਤ ਨਹਿਰੂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਦੇਸ਼ ਤੁਹਾਡਾ ਹੈ। ਇਸਨੂੰ ਬਣਾਉ। ਤੁਸੀਂ ਹੀ ਦੇਸ਼ ਦਾ ਭਵਿੱਖ ਹੋ। ਉਨ੍ਹਾਂ ਵਿਚੋਂ ਹੀ ਇੱਕ ਲੜਕਾ ਭਾਰਤ ਪ੍ਰਧਾਨ ਮੰਤਰੀ ਹੀ ਨਹੀਂ, ਸਗੋਂ ਦੇਸ਼ ਦਾ ਇੱਕ ਪ੍ਰਮੁੱਖ ਰਾਜਨੇਤਾ ਵੀ ਬਣਿਆ। ਉਸਦਾ ਨਾਂ ਸੀ ਚੰਦਰਸ਼ੇਖਰ!

ਜਸਵੰਤ ਸਿੰਘ ਅਜੀਤ

ਜਸਵੰਤ ਸਿੰਘ ਅਜੀਤ

jaswantsinghajit@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024