ਪੰਜਾਬ ਦਿਵਸ — ਮੁਬਾਰਕਾਂ ਅਬਲੀਕ ਲਾਹਣਤਾਂ!

Avtar Singh

Avtar Singh

ਅਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਕੁਲ ਰਕਬਾ ਦੋ ਲੱਖ ਛਪੰਜਾ ਹਜ਼ਾਰ ਵਰਗ ਕਿੱਲੋਮੀਟਰ ਸੀ।

ਅੱਜ ਇੱਕ ਨਵੰਬਰ ਅਰਥਾਤ ਪੰਜਾਬ ਦਿਵਸ ਹੈ। ਕਿਸੇ ਵੇਲੇ ਇਹ ਦਿਨ ਸਰਕਾਰੀ ਪੱਧਰ ‘ਤੇ ਬੜੀ ਧੂਮ ਧਾਮ ਨਾਲ਼ ਮਨਾਇਆ ਜਾਂਦਾ ਸੀ। ਪਰ ਹੁਣ ਕਿਸੇ ਦੇ ਯਾਦ ਚਿਤ ਵੀ ਨਹੀਂ ਕਿ ਅੱਜ ਇੱਕ ਨਵੰਬਰ ਅਰਥਾਤ ਪੰਜਾਬ ਦਿਵਸ ਹੈ।

ਮਨੁੱਖ, ਸਮਾਜ ਅਤੇ ਵਿਸ਼ਵ ਦੀ ਬਿਹਤਰੀ ਲਈ ਬਹੁਕੇਂਦਰੀ ਸਮਾਜਿਕ ਨਿਜ਼ਾਮ ਬੇਹੱਦ ਜਰੂਰੀ ਹੈ ਤੇ ਏਕਾਕੇਂਦਰੀ ਨਿਜ਼ਾਮ ਦੇ ਸਮਾਜਿਕ ਅਸੂਲ ਦਾ ਪਛਾੜਿਆ ਜਾਣਾ ਉਹਤੋਂ ਵੀ ਜਰੂਰੀ ਹੈ।

ਭਾਰਤੀ ਸਮਾਜ ਮੁਢਲੇ ਅਤੇ ਅਸੂਲਨ ਤੌਰ ਪਰ ਬਹੁਕੇਂਦਰੀ ਸੀ, ਜਿਸ ਕਰਕੇ ਭਾਰਤੀ ਸੰਵਿਧਾਨ ਬਹੁਕੇਂਦਰੀ ਸਮਾਜ ਦਾ ਜ਼ਾਮਨ ਹੈ।

ਬੇਸ਼ੁਮਾਰ ਸਾਮੀ ਹਮਲਾਵਰਾਂ ਨੇ ਕਰੂਰ ਕੋਸ਼ਿਸ਼ਾਂ ਕੀਤੀਆਂ ਕਿ ਭਾਰਤੀ ਸਮਾਜ ਨੂੰ ਏਕਾਕੇਂਦਰੀ ਤਰਜ਼ ਦਾ ਕਰ ਦਿੱਤਾ ਜਾਵੇ। ਪਰ ਭਾਰਤੀ ਸਮਾਜ ਨੇ ਕਿਸੇ ਨਾ ਕਿਸੇ ਹੀਲੇ ਬਹੁਕੇਂਦਰੀ ਨਿਜ਼ਾਮ ਦਾ ਆਪਣਾ ਸੁਨਹਿਰੀ ਅਸੂਲ ਬੱਚਾ ਹੀ ਲਿਆ।

ਇਹਦੇ ਵਿੱਚ ਸਿਕੰਦਰ ਸਾਹਮਣੇ ਅਝੱਕ ਅਤੇ ਨਿਡਰਤਾ ਨਾਲ਼ ਅੜਨ ਅਤੇ ਖੜ੍ਹਨ ਵਾਲ਼ਾ ਡੰਡਾਮੀਸ ਅਰਥਾਤ ਡੰਡੀ ਸਨਿਆਸੀ ਵੱਡਾ ਸੂਰਬੀਰ ਵੀ ਸੀ ਤੇ ਚੌਧਵੀਂ ਸਦੀ ਵਿੱਚ ਸਾਮੀ ਈਨ ਨਾ ਮੰਨਣ ਵਾਲ਼ਾ ਅਤੇ ਆਪਣੀ ਧਾਰਮਿਕ ਅਜ਼ਾਦੀ ਲਈ ਸ਼ਹੀਦ ਹੋਣ ਵਾਲ਼ਾ ਪੜ੍ਹਿਆ ਲਿਖਿਆ, ਹੋਣਹਾਰ ਤੇ ਹੁਸ਼ਿਆਰ ਅਫਸਰ ਨਵਾਹੂੰ ਵੀ ਸੀ।

ਸਮਾਜਿਕ ਨਿਜ਼ਾਮ ਦੇ ਇਸੇ ਅਸੂਲ ਲਈ ਗੁਰੂ ਸਾਹਿਬਾਨ ਨੇ ਸ਼ਹਾਦਤ ਦਾ ਰਾਹ ਚੁਣਿਆਂ ਤੇ ਅਣਗਿਣਤ ਸਿੱਖਾਂ ਨੇ ਅਸਹਿ ਤੇ ਅਕਹਿ ਤਸੀਹੇ ਝੱਲੇ।

ਭਾਈ ਮਤੀਦਾਸ, ਸਤੀਦਾਸ ਤੇ ਦਿਆਲਾ ਜੀ ਦੀ ਦਿਲ ਕੰਬਾਊ ਕੁਰਬਾਨੀ ਨੂੰ ਕੌਣ ਕੰਬਖ਼ਤ ਭੁੱਲ ਸਕਦਾ ਹੈ।

ਇਸੇ ਲਈ ਦਸਮ ਪਾਤਸ਼ਾਹ ਨੇ ਖਾਲਸੇ ਨੂੰ ਸ਼ਾਸਤਰ ਦੇ ਨਾਲ਼ ਨਾਲ਼ ਸ਼ਸਤਰ ਨਾਲ਼ ਵੀ ਜੋੜ ਦਿੱਤਾ; ਕਿਉਂਕਿ ਮਾੳਜ਼ੇ ਤੁੰਗ ਦੇ ਕਹਿਣ ਅਨੁਸਾਰ ਜ਼ਰੂਰੀ ਨਹੀਂ ਕਿ ਇਨਕਲਾਬ ਬੰਦੂਕ ਦੀ ਨਾਲ਼ੀ ਵਿੱਚੋਂ ਨਿਕਲ਼ੇ, ਪਰ ਸ਼ੁੱਭ ਵਿਚਾਰ ਨੂੰ ਵਿਹਾਰਕ ਰੂਪ ਵਿੱਚ ਬਣਾਈ ਅਤੇ ਬਚਾਈ ਰੱਖਣ ਲਈ ਸ਼ਸਤਰ ਦਾ ਸਹਾਰਾ ਲੈਣਾ ਲਾਜ਼ਮੀ ਹੈ।

ਸਾਡੇ ਅਜੋਕੇ ਸਿੱਖ ਸਿਆਸਤਦਾਨਾਂ ਦਾ ਵੀ ਖਿਆਲ ਸੀ ਕਿ ਭਾਰਤ ਦੇ ਮੁਢਲੇ ਸਮਾਜਿਕ ਨਿਜ਼ਾਮ ਅਰਥਾਤ ਬਹੁਕੇਂਦਰੀ ਸਮਾਜਿਕ ਅਸੂਲ ਨੂੰ ਬਚਾਈ ਅਤੇ ਬਣਾਈ ਰੱਖਣ ਲਈ ਜਰੂਰੀ ਹੈ ਜੁ ਸਿੱਖੀ ਬਚੀ ਰਹੇ।

ਸਿੱਖੀ ਬਚਾਈ ਰੱਖਣ ਲਈ ਜਰੂਰੀ ਹੈ ਕਿ ਜਿਵੇਂ ਕਿਵੇਂ ਸਿੱਖ ਬੱਚੇ ਰਹਿਣ। ਕਿਸੇ ਵੀ ਸਮਾਜ ਦੇ ਬਚੇ ਰਹਿਣ ਲਈ ਜਰੂਰੀ ਹੈ ਕਿ ਉਸ ਸਮਾਜ ਕੋਲ਼ ਰਾਜਸੀ ਸਮਰੱਥਾ ਰਹੇ।

ਪੰਜਾਬਅਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਕੁਲ ਰਕਬਾ ਦੋ ਲੱਖ ਛਪੰਜਾ ਹਜ਼ਾਰ ਵਰਗ ਕਿੱਲੋਮੀਟਰ ਸੀ, ਜਿਹਦੇ ਵਿੱਚ ਸਿੱਖਾਂ ਦੀ ਗਿਣਤੀ ਸਿਰਫ ਪੰਦਰਾਂ ਫੀਸਦ ਸੀ।

ਜਦ ਦੇਸ਼ ਅਜ਼ਾਦ ਹੋਇਆਂ ਤਾਂ ਭਾਰਤੀ ਪੰਜਾਬ ਦਾ ਰਕਬਾ ਘਟ ਕੇ ਇਕ ਲੱਖ ਬਾਈ ਹਜ਼ਾਰ ਪੰਜ ਸੌ ਵਰਗ ਕਿੱਲੋਮੀਟਰ ਰਹਿ ਗਿਆ, ਜਿਹਦੇ ਵਿੱਚ ਸਿੱਖਾਂ ਦੀ ਗਿਣਤੀ ਪੈਂਤੀ ਫੀਸਦ ਹੋ ਗਈ।

ਸਿੱਖ ਸਿਆਸਤਦਾਨਾਂ ਨੂੰ ਲੱਗਿਆ ਕਿ ਏਨੀ ਗਿਣਤੀ ਨਾਲ਼ ਸਿੱਖਾਂ ਦਾ ਰਾਜਸੀ ਪ੍ਰਭਾਵ ਨਾਮਾਲੂਮ ਰਹੇਗਾ ਤੇ ਫਲਸਰੂਪ ਹਿੰਦੁਸਤਾਨ ਦਾ ਬਹੁਕੇਂਦਰੀ ਸਮਾਜਿਕ ਅਸੂਲ ਖ਼ਤਰੇ ਵਿੱਚ ਚਲਾ ਜਾਵੇਗਾ।

ਸਿੱਖ ਦਾਨਿਸ਼ਵਰਾਂ ਤੇ ਸਿਆਸਤਦਾਨਾਂ ਨੇ ਇਸ ਖ਼ਦਸ਼ੇ ਅਤੇ ਮਨੋਰਥ ਦੇ ਮੱਦੇਨਜ਼ਰ ਪੰਜਾਬੀ ਸੂਬੇ ਦੀ ਮੰਗ ਰੱਖ ਦਿੱਤੀ।

ਫਿਰ ਜੋ ਪੰਜਾਬ ਬਣਿਆਂ ਜਾਂ ਬਣਾ ਦਿੱਤਾ ਗਿਆ ਉਹਦਾ ਰਕਬਾ ਸਿਰਫ ਪੰਜਾਹ ਹਜ਼ਾਰ ਦੋ ਸੌ ਸੱਠ ਵਰਗ ਕਿੱਲੋਮੀਟਰ ਬਚਿਆ ਸੀ, ਜਿਹਦੇ ਵਿੱਚ ਸਿੱਖਾਂ ਦੀ ਅਬਾਦੀ ਸੁੱਖ ਨਾਲ਼ ਸੱਠ ਫੀਸਦ ਹੋ ਗਈ।

ਉਹਤੋਂ ਬਾਦ ਅੱਜ ਤੱਕ ਪੰਜਾਬ ਵਿੱਚ ਸਿੱਖ ਮੁੱਖ ਮੰਤਰੀ ਬਣਦਾ ਹੈ ਤੇ ਦੂਸਰਾ ਕੋਈ ਵੀ ਇਸ ਅਹੁਦੇ ਦਾ ਸੁਪਨਾ ਤੱਕ ਨਹੀਂ ਲੈ ਸਕਦਾ।

ਪਰ ਸਮਾਜਿਕ ਨਿਜ਼ਾਮ ਦੇ ਜਿਸ ਅਸੂਲ ਲਈ ਗੁਰੂ ਸਾਹਿਬਾਨ ਨੇ ਸ਼ਹਾਦਤ ਦਾ ਰਾਹ ਚੁਣਿਆਂ ਅਤੇ ਜਿਸ ਖ਼ਾਤਰ ਸਿੱਖਾਂ ਨੇ ਅਸਹਿ ਤੇ ਅਕਹਿ ਤਸੀਹੇ ਝੱਲੇ ਸਨ, ਜਿਸ ਖ਼ਾਤਰ ਡੰਡਾਮੀਸ ਸਨਿਆਸੀ ਸਿਕੰਦਰ ਅੱਗੇ ਅੜਿਆ ਅਤੇ ਖੜ੍ਹਿਆ ਸੀ, ਜਿਸ ਅਸੂਲ ਲਈ ਨਵਾਹੂੰ ਨੇ ਸ਼ਹਾਦਤ ਨੂੰ ਗਲ਼ੇ ਲਾਇਆ ਸੀ, ਜਿਹੜੀ ਗੱਲ ਅਤੇ ਹਕੀਕਤ ਲਈ ਧਰਮੀ ਹਕੀਕਤ ਰਾਇ ਨੇ ਮਰਨਾ ਕਬੂਲ ਕਰ ਲਿਆ ਸੀ, ਉਹ ਅਸੂਲ ਹੁਣ ਦੀ ਸਿੱਖ ਸਿਆਸਤ ਨੇ ਵਿਸਾਰ ਦਿੱਤਾ ਹੋਇਆ ਹੈ।

ਪੰਜਾਬਹੁਣ ਉਨ੍ਹਾਂ ਨੂੰ ਰਾਜ ਸਿਰਫ ਰਾਜ ਲਈ ਚਾਹੀਦਾ ਹੈ ਤਾਂ ਜੋ ਉਹ ਚੰਦ ਲੋਕ ਆਪਣੇ ਘਰ ਧੰਨ ਦੌਲਤ ਨਾਲ਼ ਭਰ ਸਕਣ ਤੇ ਵੱਡੀਆਂ ਜ਼ਮੀਨਾਂ ਦੇ ਟੁਕੜੇ ਹੜੱਪ ਸਕਣ। ‘ਰਾਜ ਨਹੀਂ ਸੇਵਾ’ ਤਾਂ ਸਾਡੀਆਂ ਅੱਖਾਂ ‘ਚ ਘੱਟਾ ਪਾਉਣ ਲਈ ਛੱਡਿਆ ਟੋਟਕਾ ਜਾਂ ਮਹਿਜ ਚੋਣ ਜੁਮਲਾ ਹੈ।

ਅੱਜ ਹਿੰਦੁਸਤਾਨ ਅਤੇ ਪੰਜਾਬ ਵਿੱਚ ਸ਼ਾਇਦ ਕਿਸੇ ਸਿਆਸਤਦਾਨ ਨੂੰ ਵੀ ਬਹੁਕੇਂਦਰੀ ਸਮਾਜਿਕ ਨਿਜ਼ਾਮ ਨੂੰ ਬਣਾਈ ਅਤੇ ਬਚਾਈ ਰੱਖਣ ਲਈ ਦੇਸ਼ਵਾਸੀਆਂ ਵਲ੍ਹੋਂ ਚੁਕਾਈ ਗਈ ਬੇਸ਼ੁਮਾਰ ਇਨਸਾਨੀ ਕੀਮਤ ਦਾ ਪਤਾ ਤੱਕ ਨਹੀਂ ਹੈ।

ਹੁਣ ਭਾਰਤੀ ਲੋਕ ਵੀ ਤੇ ਅਸੀਂ ਸਿੱਖ ਵੀ ਉਸੇ ਸਮਾਜ ਦਰਸ਼ਨ ਦੇ ਅਨੁਯਾਈ ਬਣੇ ਹੋਏ ਹਾਂ, ਜਿਹਦੇ ਬਦਲੇ ਅਸੀਂ ਸਦਾ ਮਰੇ ਅਤੇ ਲੜੇ ਹਾਂ।

ਅੱਜ ਨਿਕੜੀ ਜਹੀ ਪੰਜਾਬੀ ਸੂਬੀ ਨੂੰ ਦੇਖ ਦੇਖ ਰੋਣ ਨਿਕਲ਼ਦਾ ਹੈ ਕਿ ਅਸੀਂ ਸਮਾਜਿਕ ਨਿਜ਼ਾਮ ਦੇ ਆਪਣੇ ਮੁਢਲੇ ਅਸੂਲ ਤੋਂ ਕਿਵੇਂ ਭਟਕ ਗਏ ਅਤੇ ਪਿੱਛੇ ਪਰਤ ਗਏ ਹਾਂ।

ਹੁਣ ਗੁਰੂ ਸਾਹਿਬਾਨ ਦਾ ਸਮੁੱਚਾ ਦਰਸ਼ਨ ਅਤੇ ਸ਼ਹਾਦਤਾਂ ਦਾ ਲਾਮਿਸਾਲ ਇਤਿਹਾਸ ਰੁਹਾਨੀ ਬੁਲੰਦੀ, ਸ਼ਖਸੀ ਔਜ ਅਤੇ ਸਮਾਜ ਕਲਿਆਣ ਦੀ ਬਜਾਏ ਕਣਕ ਝੋਨੇ ਦੀ ਐਮ ਐਸ ਪੀ ਤੱਕ ਸੁੰਗੜ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬੀ ਹੋਣ ਤੇ ਪੰਜਾਬ ‘ਚ ਰਹਿਣ ਦਾ ਫ਼ਿਕਰ

Avtar Singh

Avtar Singh

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024