ਪੰਜਾਬੀ ਹੋਣ ਤੇ ਪੰਜਾਬ ‘ਚ ਰਹਿਣ ਦਾ ਫ਼ਿਕਰ

ਅਵਤਾਰ ਸਿੰਘ

ਅਵਤਾਰ ਸਿੰਘ

ਜਿਵੇਂ ਜਿਵੇਂ ਪੰਜਾਬ ਨੂੰ ਪੰਜਾਬੀ ਖਾਲੀ ਕਰਦੇ ਜਾ ਰਹੇ ਹਨ, ਉਵੇਂ ਉਵੇਂ ਪੰਜਾਬ ਨੂੰ ਕੋਈ ਭਰਦਾ ਵੀ ਜਾ ਰਿਹਾ ਹੈ।

ਜਿਹੜੇ ਲੋਕ ਵੀ ਪੰਜਾਬੀ ਹਨ ਤੇ ਪੰਜਾਬੀ ਹੋਣ ਅਤੇ ਪੰਜਾਬ ਦੇ ਰਹਿਣ ਸਹਿਣ ਨੂੰ ਕਾਦਰ ਅਤੇ ਕੁਦਰਤ ਦੀ ਵੱਡੀ ਨਿਆਮਤ ਸਮਝਦੇ ਹਨ, ਉਹ ਲੋਕ ਬੜੇ ਫ਼ਿਕਰ ਅਤੇ ਚਿੰਤਾ ਵਿੱਚ ਹਨ ਕਿ ਪੰਜਾਬ ਵਿੱਚ ਹੁੰਦੇ ਅਤੇ ਰਹਿੰਦੇ ਹੋਏ ਹੀ ਉਨ੍ਹਾਂ ਕੋਲ਼ੋਂ ਇਹ ਵੱਡੀ ਨਿਆਮਤ ਕਿਤੇ ਖੁੱਸ ਤਾਂ ਨਹੀਂ ਰਹੀ ਜਾਂ ਕਿਤੇ ਖੁੱਸ ਤਾਂ ਨਹੀਂ ਜਾਵੇਗੀ?

ਚਿੰਤਾ ਦਾ ਸਵਾਲ ਉੱਠਣਾ ਇਸ ਲਈ ਸੁਭਾਵਕ ਹੈ ਕਿ ਪੰਜਾਬੀਆਂ ਨੇ ਆਪਣਾ ਮੂੰਹ ਅਮਰੀਕਾ ਕਨੇਡਾ ਤੇ ਹੋਰ ਮੁਲਕਾਂ ਵੱਲ੍ਹ ਕਰ ਲਿਆ ਹੈ। ਕਿਹੜਾ ਹੈ ਜੋ ਨਹੀਂ ਚਾਹੁੰਦਾ ਕਿ ਜਿਵੇਂ ਕਿਵੇਂ ਵੀ ਪਹਿਲਾਂ ਉਹਦੇ ਬੱਚੇ ਕਨੇਡਾ ਚਲੇ ਜਾਣ ਤੇ ਫਿਰ ਉਨ੍ਹਾਂ ਦੇ ਮਗਰ ਖ਼ੁਦ ਬਾਹਰ ਨਿਕਲ਼ ਜਾਵੇ।

ਪੰਜਾਬੀਇਹ ਸਵਾਲ ਅਤੇ ਫ਼ਿਕਰ ਕਿਸੇ ਧਾਰਮਕ ਪਹਿਚਾਣ ਨਾਲ ਸਬੰਧਤ ਨਹੀਂ ਹੈ। ਇਹ ਸਵਾਲ ਪੰਜਾਬ ਦੀ ਪ੍ਰਕਿਰਤਕ ਹੋਂਦ, ਕਿਰਦਾਰ ਅਤੇ ਪਹਿਚਾਣਦਾ ਹੈ। ਪੰਜਾਬੀਅਤ ਦੀ ਪਹਿਚਾਣ ਨਾ ਕਿਸੇ ਨੂੰ ਦੱਸੀ ਜਾ ਸਕਦੀ ਹੈ ਤੇ ਨਾ ਪੁੱਛੀ ਜਾ ਸਕਦੀ ਹੈ। ਫਿਰ ਇਹ ਹੈ ਕੀ?

ਦਰਅਸਲ, ਇਹ ਅਕੱਥ ਜਹੀ ਸ਼ੈਅ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਸਾਡੇ ਸਾਹ ਹਨ, ਧਰਤੀ, ਪੌਣ ਪਾਣੀ,ਆਬੋਹਵਾ ਤੇ ਸਾਡਾ ਜੀਣ ਮਰਨ ਹੈ। ਇਹ ਸਿਰਫ ਸਾਡੇ ਤੱਕ ਹੀ ਸੀਮਤ ਨਹੀਂ, ਬਲਕਿ ਸਾਡੇ ਪਸ਼ੂ ਪੰਛੀ, ਕੁੱਤੇ ਬਿਲੀਆਂ, ਰੁੱਖ, ਫੁੱਲ, ਫਲ਼, ਘਾਹ, ਨਦੀਆਂ, ਨਾਲ਼ੇ, ਚੋਅ, ਘਰ, ਵਿਹੜੇ, ਸਰਦਣ, ਦਰਵਾਜ਼ੇ, ਛੱਤਾਂ, ਖੱਲਾਂ, ਖੂੰਜੇ,ਖਿੜਕੀਆਂ, ਕੰਧਾਂ, ਕੋਠੀਆਂ, ਆਲ਼ੇ, ਕੌਲ਼ੇ, ਚੁੱਲ੍ਹੇ, ਚੌਂਕੇ, ਰਿੱਨ੍ਹਣ, ਪਕਾਉਣ, ਖਾਣ, ਪੀਣ, ਭਾਂਡੇ, ਟੀਂਡੇ, ਸਜਣ, ਫੱਬਣ, ਉੱਠਣ, ਬਹਿਣ, ਖਲੋਣ, ਪਹਿਨਣ, ਲਾਹੁਣ, ਭਾਉਣ, ਨਾਹੁਣ, ਸਾਉਣ, ਸੋਚ, ਵਿਚਾਰ, ਅਚਾਰ, ਰੋਣ, ਧੋਣ, ਚੁੱਪ ਅਤੇ ਬੋਲ ਆਦਿ ਸਾਰੇ ਕਾਸੇ ਵਿੱਚ ਹੈ।

ਬਾਹਰ ਨਿਕਲ਼ ਗਏ ਜਾਂ ਨੱਠ ਗਏ ਪੰਜਾਬੀਆਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬਾਹਰ ਨਿਕਲ਼ ਜਾਣ ਕਾਰਨ ਪੰਜਾਬ ਵਿਚਾਰਾ ਹਰ ਰੋਜ ਛਿਨ ਛਿਨ ਕਰਕੇ ਇਸ ਤਰਾਂ ਘਟ ਰਿਹਾ ਹੈ, ਜਿਵੇਂ ਕਿਤੇ ਇਹਦੀ ਅਉਧ ਬੀਤ ਰਹੀ ਹੋਵੇ।

ਪੰਜਾਬ ਛੱਡ ਗਏ ਪੰਜਾਬੀਆਂ ਦੇ ਅੰਦਰ ਕੀ ਕੁਝ ਮਰ ਮੁੱਕ ਜਾਂਦਾ ਹੈ, ਸ਼ਾਇਦ ਉਨ੍ਹਾਂ ਨੂੰ ਉਮਰ ਭਰ ਇਲਮ ਨਹੀਂ ਹੁੰਦਾ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਹੈ ਕਿ ਉਹ ਜਾਣ ਸਮੇਂ ਇੱਧਰ ਰਹਿ ਗਏ ਆਪਣੇ ਸਕੇ ਸੰਬੰਧੀਆਂ ਤੇ ਦੋਸਤ ਮਿੱਤਰਾਂ ਵਿੱਚੋਂ ਕਿੰਨਾ ਕੁਝ ਮਾਰ ਜਾਂਦੇ ਹਨ। ਮਰ ਜਾਣਾ ਜਾਂ ਮਾਰ ਜਾਣਾ, ਝੜ ਜਾਣਾ ਜਾਂ ਝਾੜ ਜਾਣਾ ਇੱਕੋ ਗੱਲ ਹੈ।

ਪੰਜਾਬੀ

ਇਹਦਾ ਅਰਥ ਇਹ ਨਹੀਂ ਕਿ ਜੇ ਪੰਜਾਬ, ਪੰਜਾਬ ਨਾ ਰਿਹਾ ਤਾਂ ਇਹ ਕੁਝ ਵੀ ਨਹੀਂ ਰਹੇਗਾ। ਕਿਉਂਕਿ ਪ੍ਰਕਿਰਤੀ ਦਾ ਅਸੂਲ ਹੈ ਕਿ ਸੰਸਾਰ ਦੀ ਕੋਈ ਵੀ ਸ਼ੈਅਕ ਦੀ ਵੀ ਖਤਮ ਨਹੀੰ ਹੁੰਦੀ, ਸਿਰਫ ਆਪਣਾ ਰੂਪ ਬਦਲਦੀ ਹੈ।

ਸਾਡਾ ਲਗਾਉ ਕਿਸੇ ਚੀਜ਼ ਨਾਲ਼ ਨਹੀਂ, ਉਹਦੇ ਰੂਪ ਨਾਲ਼ ਹੀ ਹੁੰਦਾ ਹੈ। ਕਿਸੇ ਚੀਜ਼ ਦਾ ਰੂਪ ਬਦਲਣ ਨਾਲ਼ ਹੀ ਸਾਡੇ ਮਨ ਵਿੱਚ ਹੇਰਵੇ ਦੇ ਭਾਵ ਪਣਪ ਪੈਂਦੇ ਹਨ। ਜਿਵੇਂ ਬੁੱਢੇ ਵਾਰੇ ਕੋਈ ਕਿਤੇ ਮਰ ਥੋੜ੍ਹੀ ਗਿਆ ਹੁੰਦਾ ਹੈ, ਪਰ ਹਰ ਕੋਈ ਆਪਣੇ ਜੁਆਨੀ ਵਾਲ਼ੇ ਰੂਪ ਨੂੰ ਚੇਤੇ ਕਰ ਕਰ ਝੂਰਦਾ ਰਹਿੰਦਾ ਹੈ। ਉਹ ਝੁਰੇਵਾਂ ਜੀਣ ਜਾਂ ਹੋਣ ਦਾ ਨਹੀਂ ਹੁੰਦਾ, ਬਲਕਿ ਉਸ ਰੂਪ ਦੇ ਨਾ ਰਹਿਣ ਜਾਂ ਬਦਲ ਜਾਣ ਦਾ ਹੁੰਦਾ ਹੈ।

ਇਹ ਬਦਲਾਉ ਵੀ ਕਈ ਤਰਾਂ ਦੇ ਹੁੰਦੇ ਹਨ। ਜਿਵੇਂ ਬਾਲਪਣ, ਜੁਆਨੀ ਤੇ ਬੁਢੇਪਾ ਆਦਿ ਪ੍ਰਕਿਰਤਕ ਬਦਲਾਉ ਹਨ, ਜਿਨ੍ਹਾਂ ਨੂੰ ਕੋਈ ਵੀ ਮਾਈ ਦਾ ਲਾਲ ਜਾਂ ਕੋਈ ਰਾਣੀ ਖ਼ਾਂ ਦਾ ਸਾਲ਼ਾ ਵੀ ਕਿਸੇ ਕੀਮਤ ‘ਤੇ ਰੋਕ ਨਹੀਂ ਸਕਦਾ।

ਕਈ ਬਦਲਾਉ ਅਜਿਹੇ ਹਨ, ਜਿਹੜੇ ਕੁਦਰਤੀ ਨਹੀਂ, ਬਲਕਿ ਗ਼ੈਰ ਕੁਦਰਤੀ ਜਾਂ ਅਪ੍ਰਕਿਰਤਕ ਹੁੰਦੇ ਹਨ, ਜਿਨ੍ਹਾਂ ਦਾ ਹੇਰਵਾ ਕੁਦਰਤੀ ਬਦਲਾਉ ਦੀ ਨਿਸਬਤ ਵਧੇਰੇ ਹੁੰਦਾ ਹੈ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਵੇਲੇ ਸਿਰ ਰੋਕਿਆ ਜਾ ਸਕਦਾ ਸੀ।

ਪਰ ਅਸੀਂ ਸਮਝਦਾਰੀ ਤੇ ਸੰਵੇਦਨਸ਼ੀਲਤਾ ਤੋਂ ਕੰਮ ਨਹੀਂ ਲਿਆ ਹੁੰਦਾ ਤੇ ਸਾਡੇ ਦੇਖਦੇ ਦੇਖਦੇ ਉਹ ਕੁਝ ਵਾਪਰ ਜਾਂਦਾ ਹੈ, ਜਿਹਦਾ ਖਿਆਲ ਤੱਕ ਸਾਨੂੰ ਚਿੰਤਾ ਦੀ ਖੱਡ ਵਿੱਚ ਸੁੱਟ ਦਿੰਦਾ ਹੈ।

ਅੱਜ ਕਲ ਅਜਿਹੀ ਹੀ ਚਿੰਤਾ ਦੀ ਖੱਡ, ਹੇਰਵੇ ਦੇ ਦਰਿਆ ਜਾਂ ਝੁਰੇਵਿਆਂ ਦੇ ਹੜ੍ਹ ਨੇ ਸੰਵੇਦਨਸ਼ੀਲ ਅਤੇ ਸੋਚਵਾਨ ਪੰਜਾਬੀ ਮਨ ਨੂੰ ਘੇਰਿਆ ਹੋਇਆ ਹੈ ਕਿ ਬਾਹਰਲੇ ਮੁਲਕਾਂ ਵਿੱਚ ਜਾ ਵਸੇ ਪੰਜਾਬੀ ਲੋਕ ਉੱਥੇ ਆਪਣੀ ਵਧ ਰਹੀ ਗਿਣਤੀ ਦੇਖ ਕੇ ਮਨੋ ਮਨੀ ਫੁੱਲੇ ਨਹੀਂ ਸਮਾਉਂਦੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਮੁਲਕ ਹੁਣ ਹੌਲ਼ੀ ਹੌਲ਼ੀ ਪੰਜਾਬ ਬਣਦੇ ਜਾ ਰਹੇ ਹਨ।

ਖੁਸ਼ ਹੋਣ ਵਾਲ਼ੇ ਉਨ੍ਹਾਂ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਉਹ ਕਿਸੇ ਇਕ ਮੁਲਕ ਵਿੱਚ ਨਹੀਂ ਜਾ ਰਹੇ, ਜਿਹਨੂੰ ਉਹ ਪੰਜਾਬ ਬਣਾ ਲੈਣਗੇ। ਇਹ ਉਨ੍ਹਾਂ ਦੀ ਗ਼ਲਤ ਫਹਿਮੀ ਹੈ ਕਿ ਉਹ ਵਿਸ਼ਵ ਦੇ ਤਮਾਮ ਮੁਲਕਾਂ ਨੂੰ ਪੰਜਾਬ ਬਣਾ ਲੈਣਗੇ ਤੇ ਉਨ੍ਹਾਂ ਮੁਲਕਾਂ ਵਿੱਚ ਵੀ ਉਹ ਪੰਜਾਬੀ ਹੋਣ ਅਤੇ ਰਹਿਣ ਦਾ ਗੌਰਵ ਅਤੇ ਲੁਤਫ ਲੈਂਦੇ ਰਹਿਣਗੇ। ਅਜਿਹਾ ਕਤਈ ਨਹੀਂ ਹੋ ਸਕਦਾ।

ਹੋਣਾ ਇਹ ਹੈ ਕਿ ਬਾਹਰਲੇ ਮੁਲਕਾਂ ਵਿੱਚ ਜਾ ਵੱਸਣ ਵਾਲ਼ੇ ਪੰਜਾਬੀ ਇਕ ਨਾ ਇਕ ਦਿਨ ਆਪਣੀ ਪਹਿਚਾਣ ਭੁੱਲ ਜਾਣਗੇ ਜਾਂ ਗੁਆ ਲੈਣਗੇ ਤੇ ਉਹ ਉਨ੍ਹਾਂ ਮੁਲਕਾਂ ਦੇ ਧਰਮਾਂ ਅਤੇ ਸੱਭਿਆਚਾਰਾਂ ਦੀ ਘਸੀ ਪਿਟੀ ਜਹੀ ਨਕਲ ਬਣ ਕੇ ਰਹਿ ਜਾਣਗੇ। ਇਹ ਚਿੰਤਾ ਅਤੇ ਦੁੱਖ ਦੀ ਗੱਲ ਤਾਂ ਹੈ, ਪਰ ਐਡੀ ਨਹੀਂ; ਕਿਉਂਕਿ ਕਹਿੰਦੇ ਹਨ ਕਿ ਜੋ ਗਿਆ, ਸੋ ਗਿਆ। ਫ਼ਿਕਰ ਕਾਹਦਾ, ਚਿੰਤਾ ਕੈਸੀ!

ਵੱਡਾ ਫ਼ਿਕਰ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਪੰਜਾਬ ਵਿੱਚ ਰਹਿਣ ਵਾਲ਼ੇ ਸੋਚਵਾਨ ਤੇ ਸੰਵੇਦਨਸ਼ੀਲ ਲੋਕ ਵੀ ਆਪਣੇ ਪੰਜਾਬੀ ਹੋਣ ਦੇ ਗੌਰਵ ਅਤੇ ਲੁਤਫ਼ ਤੋਂ ਹੱਥ ਧੋਹ ਲੈਣਗੇ। ਕਿਉਂਕਿ ਜਿਵੇਂ ਜਿਵੇਂ ਪੰਜਾਬ ਨੂੰ ਪੰਜਾਬੀ ਖਾਲੀ ਕਰਦੇ ਜਾ ਰਹੇ ਹਨ, ਉਵੇਂ ਉਵੇਂ ਪੰਜਾਬ ਨੂੰ ਕੋਈ ਭਰਦਾ ਵੀ ਜਾ ਰਿਹਾ ਹੈ।

ਦੇਖਣ ਵਾਲ਼ੀ ਗੱਲ ਹੈ ਕਿ ਪੰਜਾਬ ਨੂੰ ਖਾਲੀ ਕਰਨ ਵਾਲ਼ੇ ਲੋਕ ਕੌਣ ਹਨ ਤੇ ਇਹਨੂੰ ਭਰਨ ਵਾਲ਼ੇ ਲੋਕ ਕਿਹੜੇ ਹਨ। ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਪੰਜਾਬ ਨੂੰ ਖਾਲੀ ਕਰਨ ਵਾਲ਼ੇ ਲੋਕ ਬਹੁਤ ਚੰਗੇ ਹਨ ਤੇ ਇਹਨੂੰ ਭਰਨ ਵਾਲ਼ੇ ਲੋਕ ਬਹੁਤ ਬੁਰੇ ਹਨ। ਮੇਰਾ ਮਤਲਬ ਅਤੇ ਫ਼ਿਕਰ ਸਿਰਫ਼ ਇੰਨਾਂ ਹੈ ਕਿ ਪੰਜਾਬ ਨੂੰ ਖਾਲੀ ਕਰਕੇ ਵਿਦੇਸ਼ਾਂ ਵਿੱਚ ਜਾ ਵੱਸਣ ਵਾਲ਼ੇ ਲੋਕ ਪੰਜਾਬੀ ਹਨ, ਪਰ ਪੰਜਾਬ ਦੇ ਉਸ ਖਾਲੀਪਣ ਨੂੰ ਭਰਨ ਵਾਲ਼ੇ ਲੋਕ ਨਾ ਪੰਜਾਬੀ ਹਨ ਤੇ ਨਾ ਕਦੇ ਹੋਣਗੇ।

ਇਹ ਜ਼ਰੂਰ ਹੋ ਸਕਦਾ ਹੈ ਕਿ ਉਨ੍ਹਾਂ ਦੀ ਦੇਖਾ ਦੇਖੀ ਅਤੇ ਲਾਗ ਨਾਲ ਇੱਥੇ ਰਹਿਣ ਵਾਲ਼ੇ ਸੰਵੇਦਨਸ਼ੀਲ ਅਤੇ ਸੋਚਵਾਨ ਪੰਜਾਬੀ ਵੀ ਇਕ ਨਾ ਇਕ ਦਿਨ ਪੰਜਾਬੀ ਨਹੀਂ ਰਹਿਣਗੇ।

ਪੰਜਾਬ ਦਾ ਸਿਰਫ ਨਾਂ ਹੀ ਪੰਜਾਬ ਰਹੇਗਾ, ਪਰ ਇਸ ਨਾਮਧਰੀਕ ਪੰਜਾਬ ਵਿੱਚ ਰਹਿਣ ਵਾਲ਼ੇ ਲੋਕ ਕੀ ਹੋਣਗੇ? ਸਮਝਦਾਰਾਂ ਲਈ ਇਸ਼ਾਰਾ ਹੀ ਕਾਫੀ ਹੈ। ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ?

ਇਹ ਵੀ ਪੜ੍ਹੋ: ਪੰਜਾਬ ਦਾ ਕਿਸਾਨ – ਬੱਕਰੇ ਦੀ ਬਲ਼ੀ ਤੇ ਬਲ਼ੀ ਦਾ ਬੱਕਰਾ: ਬੁੱਭ ਤੋਂ ਭੁੱਬ ਤੱਕ

 

ਅਵਤਾਰ ਸਿੰਘ

ਅਵਤਾਰ ਸਿੰਘ

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2020